ਭਾਰਤੀ ਪਕਵਾਨਾਂ 'ਚ ਵੱਡੀ ਇਲਾਇਚੀ ਦੀ ਵਰਤੋਂ ਭਰਪੂਰ ਮਾਤਰਾ 'ਚ ਕੀਤੀ ਜਾਂਦੀ ਹੈ। ਮਸਾਲੇਦਾਰ ਪਕਵਾਨ 'ਚ ਸੁਆਦ ਅਤੇ ਖੁਸ਼ਬੂ ਦੋਵਾਂ ਦੇ ਲਈ ਹੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਘੱਟ ਹੀ ਲੋਕਾਂ ਨੂੰ ਪਤਾ ਹੋਵੇਗਾ ਕਿ ਵੱਡੀ ਇਲਾਇਚੀ 'ਚ ਦਵਾਈਆਂ ਦੇ ਕਈ ਗੁਣ ਵੀ ਪਾਏ ਜਾਂਦੇ ਹਨ। ਇਲਾਇਚੀ ਦੋ ਤਰ੍ਹਾਂ ਦੀ ਹੁੰਦੀ ਹੈ। ਇਕ ਛੋਟੀ ਅਤੇ ਹਰੀ ਇਲਾਇਚੀ ਅਤੇ ਦੂਜੀ ਵੱਡੀ, ਭੂਰੀ ਰੰਗ ਦੀ, ਪਰ ਇਸ ਦਾ ਮਤਲੱਬ ਬਿਲਕੁੱਲ ਵੀ ਨਹੀਂ ਹੈ ਕਿ ਦੋਵਾਂ ਦੇ ਗੁਣ ਵੀ ਇਕੋ ਜਿਹੇ ਹੁੰਦੇ ਹਨ। ਦੋਵਾਂ ਦੇ ਗੁਣਾਂ 'ਚ ਪੂਰਾ ਅੰਤਰ ਹੁੰਦਾ ਹੈ।
ਵੱਡੀ ਇਲਾਇਚੀ 'ਚ ਕੁਝ ਖਾਸ ਕਿਸਮ ਦੇ ਪੋਸ਼ਕ ਤੱਤ, ਫਾਈਬਰ ਅਤੇ ਤੇਲ ਹੁੰਦਾ ਹੈ। ਇਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਦੂਰ ਕਰਨ 'ਚ ਮਦਦਗਾਰ ਹੁੰਦਾ ਹੈ। ਨਿਯਮਿਤ ਰੂਪ ਨਾਲ ਵੱਡੀ ਇਲਾਇਚੀ ਦੀ ਵਰਤੋਂ ਕਰਨ ਨਾਲ ਸਿਹਤ ਵਧੀਆ ਬਣਦੀ ਹੈ। ਇਹ ਐਂਟੀਆਕਸੀਡੈਂਟ, ਵਿਟਾਮਿਨ ਸੀ ਅਤੇ ਪੋਟਾਸ਼ੀਅਮ ਦੇ ਗੁਣਾਂ ਨਾਲ ਭਰਪੂਰ ਹੁੰਦੀ ਹੈ।
ਜਾਣੋ ਵੱਡੀ ਇਲਾਇਚੀ ਦੇ ਫਾਇਦੇ:—
1. ਵੱਡੀ ਇਲਾਇਚੀ ਸਾਹ ਸੰਬੰਧੀ ਬੀਮਾਰੀਆਂ ਨੂੰ ਦੂਰ ਰੱਖਣ 'ਚ ਮਦਦਗਾਰ ਹੁੰਦੀ ਹੈ। ਜੇਕਰ ਤੁਹਾਨੂੰ ਅਸਥਮਾ, ਫੇਫੜੇ ਦੇ ਸੁਗੰੜਣ ਵਰਗੀ ਕੋਈ ਸਮੱਸਿਆ ਹੈ ਤਾਂ ਵੱਡੀ ਇਲਾਇਚੀ ਦੀ ਵਰਤੋਂ ਕਰਨੀ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗੀ। ਸਰਦੀ-ਖਾਂਸੀ 'ਚ ਵੀ ਇਸ ਦਾ ਵਰਤੋਂ ਕਰਨੀ ਚੰਗੀ ਹੈ।
2. ਜ਼ਹਿਰੀਲੇ ਪਹਾਰਥਾਂ ਨੂੰ ਦੂਰ ਕਰਨ ਲਈ ਵੀ ਵੱਡੀ ਇਲਾਇਚੀ ਦੀ ਵਰਤੋਂ ਕਰਨੀ ਫਾਇਦੇਮੰਦ ਰਹਿੰਦੀ ਹੈ। ਸਾਡੇ ਸਰੀਰ 'ਚ ਕਈ ਜ਼ਹਿਰੀਲੇ ਪਦਾਰਥ ਬਣਦੇ ਹਨ ਜਿਨ੍ਹਾਂ ਦਾ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੁੰਦਾ।
3. ਜੇਕਰ ਤੁਹਾਡੇ ਮੂੰਹ 'ਚੋਂ ਬਦਬੂ ਆਉਂਦੀ ਹੈ ਤਾਂ ਵੱਡੀ ਇਲਾਇਚੀ ਚਬਾਉਣਾ ਇਕ ਚੰਗਾ ਉਪਾਅ ਹੈ। ਇਸ ਤੋਂ ਇਲਾਵਾ ਮੂੰਹ ਦੇ ਜ਼ਖਮਾਂ ਨੂੰ ਠੀਕ ਕਰਨ ਲਈ ਵੱਡੀ ਇਲਾਇਚੀ ਨੂੰ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ।
4. ਜੇਕਰ ਤੁਹਾਨੂੰ ਹਮੇਸ਼ਾ ਸਿਰ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਵੱਡੀ ਇਲਾਇਚੀ ਦੇ ਤੇਲ ਦੀ ਮਾਲਿਸ਼ ਕਰਨੀ ਫਾਇਦੇਮੰਦ ਰਹੇਗਾ।
5. ਵੱਡੀ ਇਲਾਇਚੀ 'ਚ ਕਈ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਕੈਂਸਰ ਦੇ ਖਤਰੇ ਨੂੰ ਦੂਰ ਰੱਖਣ 'ਚ ਸਹਾਇਕ ਹੁੰਦੇ ਹਨ। ਇਸ 'ਚ ਮਜੂਦ ਐਂਟੀਆਕਸੀਡੈਂਟ ਕੈਂਸਰ ਕੋਸ਼ਿਕਾਵਾਂ ਨੂੰ ਵਿਕਸਿਤ ਨਹੀਂ ਹੋਣ ਦਿੰਦੀਆਂ।
ਦੁਨੀਆਂ ਦਾ ਸਭ ਤੋਂ ਵੱਖਰਾ ਤਲਾਕ, ਹਰ ਵਸਤੂ ਨੂੰ ਅੱਧਾ ਕੱਟ ਕੇ ਕੀਤੀ ਵੰਡ (ਤਸਵੀਰਾਂ)
NEXT STORY